Singer Gurnam bhullar
ਓਹਨੂੰ ਫਰਕ ਪਤਾ ਸੀ ਪਹਿਲਾਂ ਤੋਂ ਸਾਡੇ ਕਰਮਾਂ ਦੇ,
ਆਪਣੇ ਉਹ ਮਨੋਰੰਜਨ ਲਈ,ਮੇਰੇ ਇਸਕ ਦੇ ਗਾਣੇ ਗਾਉਦੀ ਰਹੀ।
ਦਿਲ ਕਮਲਾ ਵੱਸ ਪੈ ਗਿਆ ਸੀ ਬੱਸ ਭਰਮਾਂ ਦੇ,
ਤੁਰਦੀ ਤੁਰਦੀ ਨਾਲ ਮੇਰੇ,
ਤੁਰਦੀ ਤੁਰਦੀ ਨਾਲ ਮੇਰੇ, ਪੱਬ ਗੈਰਾ ਨਾਲ ਰਲਾਉਂਦੀ ਰਹੀ,
ਓਹ ਤਾਹੀਓਂ ਤਾ ਮੇਰੇ ਛੱਲੇ ਨੂੰ ਬੱਸ ਆਉਣ ਜਾਣ ਲਈ ਪਾਉਂਦੀ ਰਹੀ।
ਮੇਰਾ ਤਾਂ ਉਹ ਕਰਦੀ ਸੀ,ਬੱਸ ਹਾਸੇ ਹੱਸਣ ਲਈ,
ਮੈਂ ਲਮੀਆ ਸੋਚ ਗਿਆ ਰਲ ਜਿੰਦਗੀ ਕੱਟਣ ਲਈ,
ਆਪਣੇ ਉਹ ਮਨੋਰੰਜਨ ਲਈ,
ਓਹ ਤਾਹੀਓਂ ਤਾਂ ਮੇਰੇ ਛੱਲੇ ਨੂੰ,ਬੱਸ ਆਉਣ ਜਾਣ ਲਈ ਪਾਉਂਦੀ ਰਹੀ।
ਮੇਰੇ ਲਈ ਸੀ ਰੂਹ ਓਹਦੀ,ਬਸੰਤ ਬਹਾਰ ਜਿਵੇਂ,
ਮੈਂ ਸੀਗਾ ਮਾਰੂਥਲ ਦੇ ਵਿਚ ਕਵਾਰ ਜਿਵੇਂ,
ਮੈਨੂੰ ਫੁੱਲ ਗੁਲਾਬ ਦਾ ਆਖ ਆਖ ਕੇ,
ਮੈਨੂੰ ਫੁੱਲ ਗੁਲਾਬ ਦਾ ਆਖ ਆਖ ਕੇ, ਐਵੇਂ ਹੀ ਭਰਮਾਉਦੀ ਰਹੀ।
ਓਹ ਤਾਹੀਓਂ ਤਾਂ ਮੇਰੇ ਛੱਲੇ ਨੂੰ,ਬੱਸ ਆਉਣ ਜਾਣ ਲਈ ਪਾਉਂਦੀ ਰਹੀ।
ਤਕਦੀਰ ਓਹਦੀ ਓਹਨੇ ਆਪ ਲਿਖੀ,ਹਸਦੀ ਰਹਿਣ ਲਈ,
ਮੇਰੇ ਵਰਗੇ ਆਸਿਕ਼ ਤਾਂ ਬਣਦੇ ਢੇਂਨ ਲਈ,
ਭੁੱਲਦਾ ਨਈ ਜੋ ਬਾਹ ਮੇਰੀ ਤੇ,
ਭੁੱਲਦਾ ਨਈ ਜ਼ੋ ਬਾਹ ਮੇਰੀ ਤੇ,ਮੇਰਾ ਮੇਰਾ ਵਹੁਦੀ ਰਹੀ,
ਓਹ ਤਾਹੀਓਂ ਤਾਂ ਮੇਰੇ ਛੱਲੇ ਨੂੰ,ਬੱਸ ਆਉਣ ਜਾਣ ਲਈ
ਪਾਉਂਦੀ ਰਹੀ….
